top of page
  • Kiran Singh

Deep Waters

By Kiran Singh


An ode to those married women who sleep with their husbands, yet have not felt pleasure from their unions.


ਮੇਰੀ ਕਵਿਤਾ ਅਜਿਹੀਆਂ ਹਜ਼ਾਰਾਂ ਔਰਤਾਂ ਨੂੰ ਸਮਰਪਿਤ ਹੈ ਜੋ ਵਿਆਹੀਆਂ ਤਾਂ ਜਾਂਦੀਆਂ ਨੇਂ, ਪਰ ਉਹਨਾਂ ਦੀਆਂ ਆਸਾਂ ਨਹੀਂ ਪੁਗਦੀਆਂ -


ਲੁਕੇ ਛੁਪੇ ਅਰਮਾਨ


ਸੋਨੇ ਰੰਗੇ ਝੁਮਕਿਆਂ ਵਿੱਚ, ਅਰਮਾਨ ਛੁਪਾਈ ਬੈਠੀ ਆਂ। ਇਸ ਪਿੰਜਰੇ ਚੋਂ ਨਿਕਲਾਂਗੀ ਕਦੇ, ਆਸ ਜਗਾਈ ਬੈਠੀ ਆਂ।

ਮੇਰਾ ਮਾਹੀ ਮਨ ਦਾ ਮਿੱਠਾ, ਮੋਹਣਾ ਉਸਦਾ ਮੁੱਖੜਾ ਨੀਂ। ਪਰ ਉਸਦੇ ਨਾਲ ਦਿਲ ਨਾ ਫੋਲਾਂ, ਕਦੇ ਨਾ ਸੁਣਦਾ ਦੁਖੜਾ ਨੀਂ। ਮਾਪਿਆਂ ਦਾ ਉਹ ਸਰਵਣ ਪੁੱਤ, ਪਰ ਮੈਂ ਉਕਤਾਈ ਬੈਠੀ ਆਂ। ਸੋਨੇ ਰੰਗੇ ਝੁਮਕਿਆਂ ਵਿੱਚ…

ਮਨ ਨੂੰ ਤਾਂ ਮੈਂ ਮਾਰ ਲਵਾਂਗੀ, ਤਨ ਦੀ ਅਗਨ ਨੂੰ ਕੌਣ ਬੁਝਾਏ? ਅੱਖਾਂ ਚੋਂ ਅੰਗਿਆਰੇ ਕਿਰਦੇ, ਹੋਠਾਂ ਨੂੰ ਅੱਜ ਕੌਣ ਛੁਹਾਏ? ਅੱਧਖੜ ਉਮਰੇ ਇਹ ਮੈਂ ਕੇਹੀ, ਪਿਆਸ ਲਗਾਈ ਬੈਠੀ ਆਂ। ਸੋਨੇ ਰੰਗੇ ਝੁਮਕਿਆਂ ਵਿੱਚ…

ਸ਼ੀਸ਼ੇ ਸਾਹਵੇਂ ਬੈਠਾਂ ਜਦ ਮੈਂ, ਕੁਝ ਲੀਕਾਂ ਕੁਝ ਧੌਲੇ ਦਿਸਦੇ। ਸੁਰਖ਼ ਗ਼ੁਲਾਬੀ ਬੁੱਲ੍ਹ ਜੋ ਪਾਵਣ, ਸ਼ੋਰ ਨੇ ਦਿਸਦੇ, ਰੌਲ਼ੇ ਦਿਸਦੇ। ਉਸਦੀ ਅਗਨੀ ਸਾੜ ਨਾ ਦੇਵੇ, ਦੀਪ ਬੁਝਾਈ ਬੈਠੀ ਆਂ। ਸੋਨੇ ਰੰਗੇ ਝੁਮਕਿਆਂ ਵਿੱਚ…

ਲੱਗਦੈ ਸੁਪਨੇ ਅੰਦਰ ਐਦਾਂ, ਜ਼ਿੰਦਗੀ ਸਾਰੀ ਜੀ ਲੈਣੀ ਹੈ। ਕਿਸੇ ਨਾ ਪੁੱਛਣਾ ਦੁੱਖ-ਸੁੱਖ ਮੇਰਾ, ਖ਼ਬਰ ਤਾਂ ਖੌਰੇ ਕੀ ਲੈਣੀ ਹੈ। ਮੇਰਾ ਮਨ ਵੀ ਟੋਹੇਗਾ ਕੋਈ, ਮੈਂ ਭਰਮਾਈ ਬੈਠੀ ਆਂ। ਸੋਨੇ ਰੰਗੇ ਝੁਮਕਿਆਂ ਵਿੱਚ…

ਡਰਲੱਗਦੈਕਿਤੇਲੋਕਨਾਆਖਣ,

ਘੁੰਡਚੁਕਾਈਬੈਠੀਆਂ।

ਦੋਦਿਲਹੋਈ, ਮੈਂਅੱਧਮੋਈ,

ਜੱਗਹਸਾਈਬੈਠੀਆਂ।

ਸੋਨੇਰੰਗੇਝੁਮਕਿਆਂਵਿੱਚ,

ਅਰਮਾਨਛੁਪਾਈਬੈਠੀਆਂ।

23 views0 comments

Comments


The Digital Anthology

A luscious collection of videos and poems

bottom of page